Punjabi
GamCare ਪੂਰੇ ਇੰਗਲੈਂਡ, ਸਕੌਟਲੈਂਡ ਅਤੇ ਵੇਲਜ਼ ਵਿੱਚ ਜੂਆ ਖੇਡਣ ਦੀ ਸਮੱਸਿਆ ਤੋਂ ਪੀੜਿਤ ਕਿਸੇ ਵੀ ਵਿਅਕਤੀ ਲਈ ਜਾਣਕਾਰੀ, ਸਲਾਹ ਅਤੇ ਸਹਾਇਤਾ ਦੀ ਪ੍ਰਮੁੱਖ ਪ੍ਰਦਾਤਾ ਹੈ। ਅਸੀਂ ਜੁਆਰੀਆਂ ਅਤੇ ਅਜਿਹੇ ਕਿਸੇ ਪਰਿਵਾਰ ਅਤੇ ਦੋਸਤਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ ਜੋ ਕਿਸੇ ਹੋਰ ਵਿਅਕਤੀ ਦੁਆਰਾ ਜੂਆ ਖੇਡਣ ਕਰਕੇ ਪ੍ਰਭਾਵਿਤ ਹੋਏ ਹਨ।
GamCare ਨੈਸ਼ਨਲ ਗੈਂਬਲਿੰਗ ਹੈਲਪਲਾਈਨ ਚਲਾਉਂਦੀ ਹੈ, ਜੋ ਰੋਜ਼ਾਨਾ ਸਵੇਰੇ 0808 8020 133 ‘ਤੇ ਐਕਸੈਸ ਕੀਤੀ ਜਾ ਸਕਦੀ ਹੈ। ਸਾਡੇ ਸਲਾਹਕਾਰ ਇਹ ਸੁਣਨਗੇ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ ਅਤੇ ਤੁਹਾਡੇ ਲਈ ਸਹਾਇਤਾ ਲਈ ਉਪਲਬਧ ਸਾਰੇ ਵਿਕਲਪਾਂ ਬਾਰੇ, ਫ਼ੋਨ ‘ਤੇ, ਵਿਅਕਤੀਗਤ ਤੌਰ ‘ਤੇ ਜਾਂ ਔਨਲਾਈਨ, ਤੁਹਾਡੇ ਨਾਲ ਗੱਲ ਕਰਨਗੇ, ਅਤੇ ਉਨ੍ਹਾਂ ਲੋਕਾਂ ਨੂੰ ਹਾਲਾਤ ਦਾ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਪੇਸ਼ ਕਰਨਗੇ ਜੋ ਜੂਆ ਖੇਡਣ ਦੇ ਆਪਣੇ ਵਿਹਾਰ ਨੂੰ ਬਦਲਣਾ ਚਾਹੁੰਦੇ ਹਨ।
ਸੇਵਾ ਦੂਜੀਆਂ ਭਾਸ਼ਾਵਾਂ ਵਿੱਚ ਉਪਲਬਧ ਹੈ – ਸਿਰਫ ਸਲਾਹਕਾਰ ਨੂੰ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਬੋਲਣਾ ਚਾਹੁੰਦੇ ਹੋ ਅਤੇ ਉਹ ਸਾਡੀ ਅਨੁਵਾਦ ਸੇਵਾ, LanguageLine ਨਾਲ ਜੁੜਨ ਦੇ ਯੋਗ ਹੋਣਗੇ.
ਅਸੀਂ ਪੂਰੇ ਗ੍ਰੇਟ ਬ੍ਰਿਟੇਨ ਵਿੱਚ ਮੁਫ਼ਤ ਸਲਾਹ ਮਸ਼ਵਰੇ ਨਾਲ ਕਈ ਇਲਾਜ ਵੀ ਪੇਸ਼ ਕਰਦੇ ਹਾਂ ਅਤੇ ਜੇਕਰ ਤੁਸੀਂ ਇਸ ਵਿਲਕਪ ਬਾਰ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਦੁਭਾਸ਼ੀਏ ਨੂੰ ਤੁਹਾਡੇ ਨਾਲ ਸੈਸ਼ਨਾਂ ਵਿੱਚ ਹਿੱਸਾ ਲੈਣ ਲਈ ਬੇਨਤੀ ਵੀ ਕਰ ਸਕਦੇ ਹੋ। ਜੇਕਰ ਤੁਸੀਂ ਨੈਸ਼ਨਲ ਗੈਂਬਲਿੰਗ ਹੈਲਪਲਾਈਨ ‘ਤੇ ਸਾਡੇ ਸਲਾਹਕਾਰਾਂ ਨਾਲ ਗੱਲ ਕਰਦੇ ਹੋ ਤਾਂ ਉਹ ਤੁਹਾਡੇ ਲਈ ਸਭ ਤੋਂ ਨੇੜਲੀਆਂ ਸੇਵਾਵਾਂ ਲੱਭ ਪਾਉਣਗੇ।
ਸਾਡਾ ਸੰਚਾਲਿਤ ਔਨਲਾਈਨ ਫੋਰਮ ਅਤੇ ਰੋਜ਼ਾਨਾ ਦੇ ਚੈਟਰੂਮ ਵੀ ਹਰ ਰੋਜ਼ ਉਪਲਬਧ ਹਨ ਤਾਂ ਜੋ ਤੁਸੀਂ ਸਮਾਨ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਾਲੇ ਹੋਰ ਲੋਕਾਂ ਨਾਲ ਗੱਲ ਕਰ ਸਕੋ ਅਤੇ ਸਹਾਇਤਾ ਮੰਗ ਸਕੋ। ਜੇਕਰ ਤੁਸੀਂ ਕਿਸੇ ਹੋਰ ਭਾਸ਼ਾ ਵਿੱਚ ਔਨਲਾਈਨ ਸਹਾਇਤਾ ਚਾਹੁੰਦੇ ਹੋ ਤਾਂ ਵਧੇਰੀ ਜਾਣਕਾਰੀ ਲਈ ਤੁਸੀਂ www.gamblingtherapy.org ‘ਤੇ ਵੀ ਜਾ ਸਕਦੇ ਹੋ – ਇਹ ਸੇਵਾਵਾਂ ਯੂ.ਕੇ. ਤੋਂ ਬਾਹਰ ਵੀ ਉਪਲਬਧ ਹਨ।
ਤੁਸੀਂ ਇਸ ਵੈੱਬਸਾਈਟ ‘ਤੇ ਮੌਜੂਦ ਕਿਸੇ ਵੀ ਪੰਨੇ ਦਾ ਅਨੁਵਾਦ ਕਰਨ ਲਈ Google Chrome ਦੀ ਵਰਤੋਂ ਵੀ ਕਰ ਸਕਦੇ ਹੋ – ਵਧੇਰੀ ਜਾਣਕਾਰੀ ਲਈ Google ਵੱਲੋਂ ਇਹ ਸਹਾਇਤਾ ਪੰਨਾ ਵੇਖੋ।